ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
# = ਏਕਤਾ ਦਾ ਮੁੱਦਾ !! = #
# = ਏਕਤਾ ਦਾ ਮੁੱਦਾ !! = #
Page Visitors: 2582

#  =  ਏਕਤਾ ਦਾ ਮੁੱਦਾ !!  =  #

ਲੜਨਾਂ-ਲੜਾਉਣਾਂ ਸਾਡਾ ਕੰਮ ਮਿੱਤਰੋ,
ਲੜਦੇ-ਲੜਾਉੰਦੇ ਪਰਵਾਨ ਚੜਾਂਗੇ ।

ਇੱਕੋ ਰਾਹੇ ਵਾਲੇ ਭਾਵੇਂ ਹੋਣ ਕਾਫਲੇ,
ਇੱਕ ਦੂਜੇ ਵੱਲ ਕਰ ਪਿੱਠ ਖੜਾਂਗੇ ।

ਜਿੱਥੋਂ ਤੱਕ ਸੀਮਾ ਸਾਡੇ ਹੀ ਗਿਆਨ ਦੀ,
ਗੁਰਮਤਿ ਓਹੀਓ, ਅਸੀਂ ਦੱਸਾਂ ਪੜਾਂਗੇ ।

ਜਿਹੜਾ ਸਾਡੀ ਸੋਚ ਨਾਲੋਂ ਅੱਗੇ ਜਾਵੇਗਾ,
ਕਾਮਰੇਡੀ ਵਾਲੀ ਓਹਤੇ ਚੇਪੀ ਜੜਾਂਗੇ ।

ਸਾਡੇ ਜੋ ਵਿਰੋਧੀ ਉਹ ਤਮਾਸ਼ਾ ਵੇਹਣਗੇ,
ਇੱਕ ਦੂਜੇ ਦੀਆਂ ਜਦੋਂ ਲੱਤਾਂ ਫੜਾਂਗੇ ।

ਮਿਲਕੇ ਚੱਲਣ ਦੀ ਜੋ ਗੱਲ ਕਰੇਗਾ,
ਬੇਈਮਾਨੀ ਵਾਲਾ ਇਲਜਾਮ ਮੜਾਂਗੇ ।

ਆਖ ਨਿਰਮਾਣਤਾ ਤੇ ਨਿਸ਼ਕਾਮਤਾ,
ਨਿੱਜ ਉੱਚਾ ਕਰਨੇ ਦੀ ਨੀਤੀ ਘੜਾਂਗੇ ।


ਜਾਗਰੂਕ-ਜਾਗਰੂਕ ਖੇਡ ਖੇਡਾਂਗੇ,
ਜਾਗਰੁਕਤਾ ਦੇ ਘਰੇ ਨਹੀਂਓਂ ਵੜਾਂਗੇ ।

ਫੇਸਬੁਕ ਬਣੂੰਗੀ ਮੈਦਾਨ ਜੰਗ ਦਾ,
ਬੇ-ਦਲੀਲੇ ਮਾਰਕੇ ਕੁਮੈਂਟ ਦੜਾਂਗੇ ।

ਸਾਰੇ ਮੁੱਦਿਆਂ ਤੇ ਏਕਤਾ ਜੇ ਹੋ ਗਈ,
ਤਾਂ ਵੀ ਏਕਤਾ ਦੇ ਮੁੱਦੇ ਉੱਤੇ ਲੜਾਂਗੇ ।


ਗੁਰਮੀਤ ਸਿੰਘ 'ਬਰਸਾਲ’ (ਕੈਲੇਫੋਰਨੀਆਂ)
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.