ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਪੁਜਾਰੀ ਬਨਾਮ ਗਿਆਨ !
ਪੁਜਾਰੀ ਬਨਾਮ ਗਿਆਨ !
Page Visitors: 2609

ਪੁਜਾਰੀ ਬਨਾਮ ਗਿਆਨ !

ਜਦ ਵੀ ਬੰਦਾ ਗਿਆਨ ਵੱਲ ਨੂੰ ਆਇਆ ਹੈ,
ਤਦੇ ਪੁਜਾਰੀ ਚੀਕ-ਚਿਹਾੜਾ ਪਾਇਆ ਹੈ ।

ਆਪਣੇ ਮਤਲਬ ਖਾਤਿਰ ਬੰਦਾ ਵਰਤਣ ਲਈ,
ਸੋਚ-ਵਿਹੂਣਾ ਰੱਖਣਾ ਹੀ ਉਸ ਚਾਹਿਆ ਹੈ ।

ਖਲਕਤ ਕਾਬੂ ਕਰਨ ਲਈ ਵੰਡਕੇ ਜਾਤਾਂ ਵਿੱਚ,
ਖੁਦ ਨੂੰ ਸਭ ਤੋਂ ਉੱਚਾ ਵਰਗ ਸਦਾਇਆ ਹੈ ।

ਉਸਨੇ ਖੁਦੀ ਖਿਲਾਫ ਬਗਾਵਤ ਕੁਚਲਣ ਲਈ,
ਸਰਕਾਰਾਂ ਨਾਲ ਸਦਾ ਯਾਰਾਨਾ ਲਾਇਆ ਹੈ ।

ਅੰਧ-ਵਿਸ਼ਵਾਸੀ ਭਾਵਨਾਵਾਂ ਭੜਕਾਵਣ ਦਾ,
ਰਲ਼ਕੇ ਉਹਨਾ ਢੀਠ ਕਾਨੂੰਨ ਬਣਾਇਆ ਹੈ ।

ਕੱਚੀ ਨੀਂਦ ਉਠਾਲ ਸੁੱਤੇ ਭਗਤਾਂ ਨੂੰ,
ਦੂਹਰਾ ਗੱਫਾ ਨਸ਼ਿਆਂ ਦਾ ਵਰਤਾਇਆ ਹੈ ।

ਹਰ ਹੀਲੇ ਹੀ ਉੱਲੂ ਸਿੱਧਾ ਰੱਖਣ ਲਈ,
ਸ਼ਰਧਾ-ਉੱਲੂ ਦਾ ਸੰਕਲਪ ਚਲਾਇਆ ਹੈ ।

ਲੁੱਟਣ-ਕੁੱਟਣ ਦੇ ਲਈ ਭੋਲੇ ਕਿਰਤੀ ਨੂੰ,
ਪੁੰਨ-ਪਾਪ ਦੇ ਚੱਕਰਾਂ ਵਿੱਚ ਉਲਝਾਇਆ ਹੈ ।

ਪੁਸ਼ਤਾਂ ਤੱਕ ਦੀ ਰੋਜੀ ਪੱਕਿਆਂ ਕਰਨ ਲਈ,
ਪਾਠ-ਪੂਜਾ ਦਾ ਸਦਾ ਵਪਾਰ ਚਲਾਇਆ ਹੈ ।

ਗੁਰੂਆਂ ਦੀ ਸਿੱਖਿਆ ਨਾ ਬੰਦਾ ਸਮਝ ਲਵੇ,
ਗੁਰ-ਉਪਦੇਸ਼ ਨੂੰ ਮੰਤਰ ਆਖ ਘੁਮਾਇਆ ਹੈ ।


ਮਿਹਨਤਕਸ਼ ਦੀ ਕਿਰਤ ਤੇ ਸਦਾ ਪੁਜਾਰੀ ਨੇ,
ਮੁੱਢ-ਕਦੀਮੋ ਕਬਜਾ ਇੰਝ ਜਮਾਇਆ ਹੈ ।

ਜਨਮ ਜਨਮ ਦੇ ਚੱਕਰਾਂ ਵਿੱਚ ਉਲਝਾ ਉਸਨੇ,
ਮਿਲਿਆ ਜਨਮ ਵੀ ਨਰਕੀਂ ਅੱਜ ਪੁਚਾਇਆ ਹੈ ।


ਗੁਰਮੀਤ ਸਿੰਘ “ਬਰਸਾਲ” ਕੈਲੇਫੋਰਨੀਆਂ
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.