ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਤਾਲਿਬਾਨ ਬਾਗੀਆਂ ਨੇ ਅਫਗਾਨਿਸਤਾਨ ‘ਚ ਪੁਲਿਸ ਹੈਡਕੁਆਰਟਰ ‘ਤੇ ਹਮਲਾ ਕੀਤਾ
ਤਾਲਿਬਾਨ ਬਾਗੀਆਂ ਨੇ ਅਫਗਾਨਿਸਤਾਨ ‘ਚ ਪੁਲਿਸ ਹੈਡਕੁਆਰਟਰ ‘ਤੇ ਹਮਲਾ ਕੀਤਾ
Page Visitors: 2369

ਤਾਲਿਬਾਨ ਬਾਗੀਆਂ ਨੇ ਅਫਗਾਨਿਸਤਾਨ ‘ਚ ਪੁਲਿਸ ਹੈਡਕੁਆਰਟਰ ‘ਤੇ ਹਮਲਾ ਕੀਤਾਤਾਲਿਬਾਨ ਬਾਗੀਆਂ ਨੇ ਅਫਗਾਨਿਸਤਾਨ ‘ਚ ਪੁਲਿਸ ਹੈਡਕੁਆਰਟਰ ‘ਤੇ ਹਮਲਾ ਕੀਤਾ

May 05
17:25 2019

ਕਾਬੁਲ, 5 ਮਈ (ਪੰਜਾਬ ਮੇਲ) ਤਾਲਿਬਾਨ ਬਾਗੀਆਂ ਨੇ ਅਫਗਾਨਿਸਤਾਨ ਦੇ ਉੱਤਰੀ ਬਗਲਾਨ ਸੂਬੇ ਦੀ ਰਾਜਧਾਨੀ ਵਿਚ ਇਕ ਪੁਲਿਸ ਹੈਡਕੁਆਰਟਰ ‘ਤੇ ਹਮਲਾ ਕੀਤਾ ਅਤੇ ਕੰਪਲੈਕਸ ਅੰਦਰ ਮੁਕਾਬਲਾ ਚੱਲ ਰਿਹਾ ਹੈ। ਅਫਗਾਨ ਅਧਿਕਾਰੀਆਂ ਨੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ ਹੈ। ਸੂਬਾ ਕੌਂਸਲ ਮੁਖੀ ਸਫਦਰ ਮੋਹਿਨੀ ਨੇ ਦੱਸਿਆ ਕਿ ਐਤਵਾਰ ਨੂੰ ਸੁਰੱਖਿਆ ਹੈਡਕੁਆਰਟਰ ਦੇ ਬਾਹਰ ਇਕ ਵੱਡਾ ਧਮਾਕਾ ਕੀਤਾ ਗਿਆ। ਜ਼ਖਮੀਆਂ ਦੀ ਠੀਕ-ਠਾਕ ਗਿਣਤੀ ਦਾ ਪਤਾ ਅਜੇ ਨਹੀਂ ਚੱਲ ਸਕਿਆ ਹੈ। ਤਾਲਿਬਾਨ ਦੇ ਇਕ ਬੁਲਾਰੇ ਨੇ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ ਅਤੇ ਕਿਹਾ ਹੈ ਕਿ ਇਕ ਆਤਮਘਾਤੀ ਹਮਲਾਵਰ ਨੇ ਧਮਾਕਿਆਂ ਦੀ ਵਰਤੋਂ ਕੀਤੀ। ਸੂਬਾ ਗਵਰਨਰ ਦੇ ਬੁਲਾਰੇ ਮਹਿਮੂਦ ਹਕਮਲ ਨੇ ਐਤਵਾਰ ਨੂੰ ਪੁਲਿਸ ਹੈਡਕੁਆਰਟਰ ‘ਤੇ ਹੋਏ ਹਮਲੇ ਦੀ ਪੁਸ਼ਟੀ ਕੀਤੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.