ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਇਕ ਕਰੋੜ ਦੀ ਠੱਗੀ
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਇਕ ਕਰੋੜ ਦੀ ਠੱਗੀ
Page Visitors: 2556

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਇਕ ਕਰੋੜ ਦੀ ਠੱਗੀ
ਫਤਹਿਗੜ੍ਹ ਸਾਹਿਬ, 24 ਮੲੀ (ਪੰਜਾਬ ਮੇਲ)- ਸੱਤ ਜਣਿਆਂ ਨੂੰ ਵਿਦੇਸ਼ ਭੇਜਣ ਦੇ ਝਾਂਸੇ ਹੇਠ ਉਨ੍ਹਾਂ ਤੋਂ ਕਰੀਬ ਇਕ ਕਰੋੜ ਦੋ ਲੱਖ ਰੁਪਏ ਠੱਗਣ ਦੇ ਦੋਸ਼ ਵਿੱਚ ਪੁਲਸ ਨੇ ਦੋ ਜਣਿਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ।
ਸ਼ਿਕਾਇਤ ਕਰਤਾ ਸੁਖਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਅਮਰਜੋਤ ਸਿੰਘ ਢੰਡਾ ਅਤੇ ਪਾਲ ਸਿੰਘ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦਿੱਤਾ ਸੀ। ਉਕਤ ਦੋਵਾਂ ਜਣਿਆਂ ਨੇ ਵਿਦੇਸ਼ ਭੇਜਣ ਦੀ ਗੱਲ ਕਹਿ ਕੇ ਉਸ ਤੋਂ ਲੱਖਾਂ ਰੁਪਏ ਠੱਗ ਲਏ। ਸ਼ਿਕਾਇਤ ਕਰਤਾ ਮੁਤਾਬਕ ਇਸ ਤਰ੍ਹਾਂ ਦੋਸ਼ੀਆਂ ਨੇ ਪਰਮਿੰਦਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਪ੍ਰੋਫੈਸਰ ਕਾਲੋਨੀ ਸਰਹਿੰਦ, ਅਸ਼ੋਕ ਕੁਮਾਰ ਪੁੱਤਰ ਸੁਖਦੇਵ ਗਿਰ, ਕਮਲਜੀਤ ਸਿੰਘ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਪਿੰਡ ਵਜੀਰਾਬਾਦ ਥਾਣਾ ਸਰਹਿੰਦ, ਸੁਖਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਵਾਰਡ ਨੰਬਰ ਛੇ ਸਰਹਿੰਦ, ਵੀਨਾ ਸੋਢਾ ਪਤਨੀ ਸਵਤੰਤਰ ਸਿੰਘ ਸੋਢੀ ਵਾਸੀ ਅਰੋੜ ਐਂਡ ਕੰਪਨੀ ਜੀ ਟੀ ਰੋਡ ਸਰਹਿੰਦ ਅਤੇ ਅਮਰੀਕ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਸਲਾਮਾ ਦੁੱਲਾ ਸਿੰਘ ਵਾਲਾ ਥਾਣਾ ਅਮਲੋਹ ਤੋਂ ਵੀ ਉਕਤ ਦੋਸ਼ੀਆਂ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕੁੱਲ ਇਕ ਕਰੋੜ ਦੋ ਲੱਖ ਰੁਪਏ ਧੋਖੇ ਨਾਲ ਠੱਗ ਲਏ ਹਨ। ਸ਼ਿਕਾਇਤ ਕਰਤਾ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਵਿਦੇਸ਼ ਨਾ ਭੇਜਣ ‘ਤੇ ਜਦ ਉਨ੍ਹਾਂ ਨੇ ਦੋਸ਼ੀਆਂ ਤੋਂ ਆਪਣੇ ਰੁਪਏ ਵਾਪਸ ਮੰਗੇ ਤਾਂ ਉਹ ਰੁਪਏ ਵਾਪਸ ਕਰਨ ‘ਚ ਟਾਲ ਮਟੋਲ ਕਰਨ ਲੱਗ ਗਏ। ਆਖਰ ਪਰੇਸ਼ਾਨ ਹੋ ਕੇ ਉਸ ਨੇ ਉਚ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਥਾਣੇਦਾਰ ਗੁਰਮੀਤ ਸਿੰਘ ਇਸ ਦੀ ਤਫਤੀਸ਼ ਕਰ ਰਹੇ ਹਨ। ਪੁਲਸ ਨੇ ਜਾਂਚ ਕਰਨ ਦੇ ਬਾਅਦ ਦੋਸ਼ੀ ਅਮਰਜੋਤ ਸਿੰਘ ਢੰਡਾ ਅਤੇ ਪਾਲ ਸਿੰਘ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਅਜੇ ਕਿਸੇ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। 

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.