ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਏਟੀਐੱਮ ਹੀ ਗਾਇਬ ਕਰ ਗਏ ਲੁਟੇਰੇ
ਏਟੀਐੱਮ ਹੀ ਗਾਇਬ ਕਰ ਗਏ ਲੁਟੇਰੇ
Page Visitors: 2463

ਏਟੀਐੱਮ ਹੀ ਗਾਇਬ ਕਰ ਗਏ ਲੁਟੇਰੇ
 ਫ਼ਰੀਦਕੋਟ, 7 ਜੂਨ (ਪੰਜਾਬ ਮੇਲ) – ਅੱਜ ਇੱਥੇ ਮਹਾਤਮਾ ਗਾਂਧੀ ਸਕੂਲ ਦੀ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦਾ ਏਟੀਐੱਮ ਅਣਪਛਾਤੇ ਵਿਅਕਤੀ ਪੁੱਟ ਕੇ ਲੈ ਗਏ। ਪੁਲੀਸ ਅਨੁਸਾਰ ਇਹ ਘਟਨਾ ਸਵੇਰੇ ਤਿੰਨ ਵਜੇ ਦੀ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਏਟੀਐੱਮ ਵਿੱਚ 2 ਲੱਖ, 80 ਹਜ਼ਾਰ, 500 ਰੁਪਏ ਸਨ। ਲੁਟੇਰੇ ਏਟੀਐੱਮ ਨੂੰ ਕਿਸੇ ਵਾਹਨ ਦੀ ਮੱਦਦ ਨਾਲ ਪੁੱਟ ਕੇ ਆਸਾਨੀ ਨਾਲ ਸ਼ਹਿਰ ‘ਚੋਂ ਨਿੱਕਲ ਗਏ। ਜਾਣਕਾਰੀ ਅਨੁਸਾਰ ਲੁਟੇਰਿਆਂ ਨੇ ਏਟੀਐੱਮ ਮਸ਼ੀਨ ਪੁੱਟਣ ਤੋਂ ਪਹਿਲਾਂ ਮੇਨ ਬਾਜ਼ਾਰ ਵਿੱਚ ਘਰਾਂ ਦੇ ਬਾਹਰ ਖੜ੍ਹੀਆਂ ਕਾਰਾਂ ਦੇ ਸ਼ੀਸ਼ੇ ਤੋੜ ਦਿੱਤੇ। ਪੁਲੀਸ ਦੀਆਂ ਗਸ਼ਤ ਕਰ ਰਹੀਆਂ ਪਾਰਟੀਆਂ ਸ਼ੀਸ਼ੇ ਟੁੱਟਣ ਦੇ ਮਸਲੇ ਨੂੰ ਸੁਲਝਾਉਣ ਲਈ ਇੱਕ ਥਾਂ ‘ਤੇ ਇਕੱਤਰ ਹੋ ਗਈਆਂ। ਇੰਨੇ ਸਮੇਂ ਵਿੱਚ ਹੀ ਲੁਟੇਰੇ ਏਟੀਐੱਮ ਮਸ਼ੀਨ ਪੁੱਟ ਕੇ ਫਰਾਰ ਹੋ ਗਏ। ਡੀਐੱਸਪੀ ਵਿਸ਼ਾਲਜੀਤ ਸਿੰਘ ਨੇ ਕਿਹਾ ਕਿ ਏਟੀਐੱਮ ਅੰਦਰ ਸੀਸੀਟੀਵੀ ਕੈਮਰੇ ਲੱਗੇ ਸਨ ਜਿਨ੍ਹਾਂ ਉੱਪਰ ਲੁਟੇਰਿਆਂ ਨੇ ਸਪਰੇਅ ਕਰ ਦਿੱਤੀ। ਉਹਨਾਂ ਕਿਹਾ ਕਿ ਪੁਲੀਸ ਨੇ ਬੈਂਕ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਪਰਚਾ ਦਰਜ ਕਰ ਲਿਆ ਹੈ ਅਤੇ ਪੁਲੀਸ ਦੋਸ਼ੀਆਂ ਦੀ ਭਾਲ ਵਿੱਚ ਲੱਗੀ ਹੋਈ ਹੈ। ਬੈਂਕ ਅਧਿਕਾਰੀ ਸੁਰਿੰਦਰ ਕੁਮਾਰ ਅਤੇ ਸ਼ਵਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਉਹਨਾਂ ਨੂੰ ਏਟੀਐਮ ਲੁੱਟੇ ਜਾਣ ਦੀ ਖਬਰ ਸਵੇਰੇ ਛੇ ਵਜੇ ਮਿਲੀ ਜਿਸ ਤੋਂ ਤੁਰੰਤ ਬਾਅਦ ਉਹ ਮੌਕੇ ‘ਤੇ ਪੁੱਜ ਗਏ। 
ਕਿਨੀ ਸ਼ਾਨਦਾਰ ਸਰਕਾਰ ਹੈ ? A.J.S.Chandi.

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.