ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਮਿੱਤਲ ਨੇ ਅਕਾਲੀ-ਦਲ ਨੂੰ ਸੁਣਾਈਆਂ ਖਰੀਆਂ-ਖਰੀਆਂ
ਮਿੱਤਲ ਨੇ ਅਕਾਲੀ-ਦਲ ਨੂੰ ਸੁਣਾਈਆਂ ਖਰੀਆਂ-ਖਰੀਆਂ
Page Visitors: 2475

ਮਿੱਤਲ ਨੇ ਅਕਾਲੀ-ਦਲ ਨੂੰ ਸੁਣਾਈਆਂ ਖਰੀਆਂ-ਖਰੀਆਂ
ਚੰਡੀਗਡ਼੍ਹ, 6 ਜੁਲਾਈ (ਪੰਜਾਬ ਮੇਲ)- ਪੰਜਾਬ ਦੇ ੳੁਦਯੋਗ ਅਤੇ ਵਣਜ ਮੰਤਰੀ ਨੇ ਅੱਜ ਦੋਸ਼ ਲਾਏ ਹਨ ਕਿ ਸਰਕਾਰ ਵਿੱਚ ੳੁਨ੍ਹਾਂ ਦੀ ਭਾੲੀਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਲਗਾਤਾਰ ੳੁਨ੍ਹਾਂ ਦੇ ਵਿਭਾਗ ਵਿੱਚ ਦਖ਼ਲ ਦੇ ਰਹੀ ਹੈ। ਗੱਲਬਾਤ ਦੌਰਾਨ ਸ੍ਰੀ ਮਿੱਤਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ੳੁਸ ਅਧਿਕਾਰ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿੱਚ ੳੁਹ ਖ਼ੁਦ ਹੀ ਆਪਣੇ ਆਗੂਆਂ ਦੀ ਅਗਵਾੲੀ ਵਿੱਚ ਕਮੇਟੀਆਂ ਬਣਾਕੇ ਸਮੁੱਚੇ ੳੁਦਯੋਗ ਵਿਭਾਗ ਅਤੇ ਵਣਜ ਵਿਭਾਗ ਬਾਰੇ ਫੈਸਲੇ ਲੈ ਰਹੇ ਹਨ। ੳੁਦਯੋਗ ਅਤੇ ਵਣਜ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਹੈ ਕਿ ਸਬੰਧਤ ਵਿਭਾਗ ਦੇ ਮੰਤਰੀ ਤੋਂ ਬਿਨਾਂ ਅਕਾਲੀ ਆਗੂ ਕਿਸ ਹੈਸੀਅਤ ਵਿੱਚ ਫੈਸਲੇ ਲੈ ਰਹੇ ਹਨ। ੳੁਨ੍ਹਾਂ ਕਿਹਾ ਕਿ ੳੁਨ੍ਹਾਂ ਦੀ ਸ਼ਮੂਲੀਅਤ ਤੋਂ ਬਿਨਾਂ ਅਕਾਲੀ ਦਲ ਦੇ ਆਗੂ ਕਿਵੇਂ ੳੁਨ੍ਹਾਂ ਦੇ ਵਿਭਾਗ ਬਾਰੇ ਨੀਤੀਆਂ ਬਣਾ ਸਕਦੇ ਹਨ। ਭਾਵੇਂ ਕਿ ੳੁਨ੍ਹਾਂ ਨੇ ਅਕਾਲੀ ਦਲ ਦੇ ਕਿਸੇ ਆਗੂ ਦਾ ਨਾਂ ਨਹੀ ਲਿਆ ਪਰ ੳੁਨ੍ਹਾਂ ਦਾ ਇਸ਼ਾਰਾ ੳੁਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਮੁੱਖ ਪਾਰਲੀਮਾਨੀ ਸਕੱਤਰ ( ੳੁਦਯੋਗ) ਅੇੈੱਨ ਕੇ ਸ਼ਰਮਾ ਅਤੇ ਮੁੱਖ ਪਾਰਲੀਮਾਨੀ ਸਕੱਤਰ (ਅੇੈਕਸਾੲੀਜ਼) ਸਰੂਪ ਚੰਦ ਸਿੰਗਲਾ ਦੀ ਅਗਵਾੲੀ ਹੇਠ ਬਣਾੲੀਆਂ ਕਮੇਟੀਆਂ ਵੱਲ ਸੀ।
ਪਹਿਲੀ ਕਮੇਟੀ ਸਟੀਲ ੳੁਦਯੋਗਪਤੀਆਂ ਦੇ ਮਾਮਲਿਆਂ ਨੂੰ ਨਜਿੱਠਣ ਲੲੀ ਕਾਇਮ ਕੀਤੀ ਸੀ। ਇਸ ਕਮੇਟੀ ਨੇ ਸਰਕਾਰ ਨੂੰ ਸਟੀਲ ੳੁੱਤੇ ੳੁੱਕਾ ਪੁੱਕਾ ਟੈਕਸ ਲਾੳੁਣ ਦੀ ਸਿਫਾਰਸ਼ ਕੀਤੀ ਸੀ ਤਾਂ ਜੋ ਸਟੀਲ ੳੁਦਯੋਗ ਪੈਰਾਂ ਸਿਰ ਹੋ ਸਕੇ। ਦੂਜੀ ਕਮੇਟੀ ਦੋ ਮੁੱਖ ਪਾਰਲੀਮਾਨੀ ਸਕੱਤਰਾਂ ਦੀ ਅਗਵਾੲੀ ਵਿੱਚ ਪਿਛਲੇ ਹਫ਼ਤੇ ਕਾਇਮ ਕੀਤੀ ਹੈ। ਇਹ ਕਮੇਟੀ ਸੂਬੇ ਦੇ ਪੈਟਰੋਲ ਪੰਪ ਮਾਲਕਾਂ ਦੀਆਂ ਮੰਗਾਂ ਦੇ ਨਿਪਟਾਰੇ ਲੲੀ ਕਾਇਮ ਕੀਤੀ ਹੈ। ੳੁਨ੍ਹਾਂ ਕਿਹਾ ਕਿ ਮੁੱਖ ਪਾਰਲੀਮਾਨੀ ਸਕੱਤਰਾਂ ਜਿਨ੍ਹਾਂ ਨੂੰ ਕਾਨੂੰਨ ਦੇ ਅਨੁਸਾਰ ਕਿਸੇ ਫਾੲੀਲ ੳੁੱਤੇ ਨੋਟਿੰਗ ਦੇਣ ਜਾਂ ਦਸਤਖ਼ਤ ਕਰਨ ਦੇ ਵੀ ਅਧਿਕਾਰ ਨਹੀ ਹਨ , ੳੁਹ ਹੁਣ ਮੰਤਰੀ ਤੋਂ ਬਿਨਾਂ ਹੀ ਸਰਕਾਰੀ ਨੀਤੀਆਂ ਬਣਾ ਰਹੇ ਹਨ। ੳੁਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਗੱਠਜੋਡ਼ ਭਾੲੀਵਾਲੀ ਦਾ ਧਰਮ ਨਿਭਾੳੁਣਾ ਚਾਹੀਦਾ ਹੈ। ।
ਅਸਲ ਵਿੱਚ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਬਨੂਡ਼ ਵਿੱਚ ਪਿਛਲੇ ਦਿਨੀ ਆੲੀ ਟੀ ਆੲੀ ਦਾ ਨੀਂਹ ਪੱਥਰ ਰੱਖਿਆ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਦਾ ਕੋੲੀ ਵੀ ਅਧਿਕਾਰੀ ਇਸ ਮੌਕੇ ਨਹੀ ਪੁੱਜਾ ਸੀ, ਮਿੱਤਲ ਇਸ ਗੱਲੋਂ ਡਾਢੇ ਨਾਰਾਜ਼ ਹਨ । ੳੁਨ੍ਹਾ ਕਿਹਾ ਕਿ ਅਫਸਰ ਅਕਾਲੀ ਵਰਕਰਾਂ ਦੇ ਤਾਂ ਪਿੱਛੇ ਦੌਡ਼ਦੇ ਹਨ ਪਰ ਭਾਜਪਾ ਦੇ ਮੰਤਰੀਆਂ ਦੀ ਵੀ ਅਣਦੇਖੀ ਕਰਦੇ ਹਨ।

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.