ਕੈਟੇਗਰੀ

ਤੁਹਾਡੀ ਰਾਇ



ਬਹਾਦਰ ਸਿੰਘ ਢਪਾਲੀ
ਰਾਜਸਥਾਨ ਦੇ ਗੁਰਸਿੱਖ ਪਰਿਵਾਰਾˆ ਨੇ ਬਿਪ੍ਰਬਾਦੀ ਸੋਚ ਨੂ ਛੱਡ ਕੇ ਗੁਰਮਤਿ ਅਨੁਸਾਰ ਕੀਤਾ ਅਨੰਦਕਾਰਜ
ਰਾਜਸਥਾਨ ਦੇ ਗੁਰਸਿੱਖ ਪਰਿਵਾਰਾˆ ਨੇ ਬਿਪ੍ਰਬਾਦੀ ਸੋਚ ਨੂ ਛੱਡ ਕੇ ਗੁਰਮਤਿ ਅਨੁਸਾਰ ਕੀਤਾ ਅਨੰਦਕਾਰਜ
Page Visitors: 2833

 

ਰਾਜਸਥਾਨ ਦੇ ਗੁਰਸਿੱਖ ਪਰਿਵਾਰਾˆ ਨੇ ਬਿਪ੍ਰਬਾਦੀ ਸੋਚ ਨੂ ਛੱਡ ਕੇ ਗੁਰਮਤਿ ਅਨੁਸਾਰ ਕੀਤਾ ਅਨੰਦਕਾਰਜ
ਬਹਾਦਰ ਸਿੰਘ ਢਪਾਲੀ
099146-88792, 096804-41242
ਅਨੰਦ  ਕਾਰਜ ਤਾਂ ਭਾਵੇਂ ਸਭ  ਦੇ ਹੀ ਹੁੰਦੇ ਹਨ ਪਰ ਭਾਈ ਗੁਰਮੀਤ ਸਿੰਘ ਪੁੱਤਰ ਸਰਦਾਰ ਗੁਰਦਿੱਤ ਸਿੰਘ ਵਾਸੀ
48 ਜੀ ਜੀ, ਜਿਨ੍ਹਾਂ ਦਾ ਅਨੰਦ ਕਾਰਜ ਬੀਬੀ ਸੰਦੀਪ ਕੌਰ ਪੁੱਤਰੀ ਸਰਦਾਰ ਬਲਦੇਵ ਸਿੰਘ ਵਾਸੀ 21 ਜੀ ਬੀ ਨਾਲ ਬੀਤੇ ਦਿਨ 29 ਸਤੰਬਰ 2013 ਨੂੰ ਪੂਰਨ ਗੁਰਮਤਿ ਮਰਿਆਦਾ ਅਨੁਸਾਰ ਹੋਇਆ। ਇਸ ਅਨੰਦ ਕਾਰਜ਼ ਦਾ ਰੰਗ
ਢੰਗ ਕੁਝ ਵੱਖਰਾ ਹੀ ਸੀ ਕਿਉਂਕਿ ਆਮ ਹਾਲਤਾ
ˆ ਵਿਚ ਲੋਕੀ ਅਨੰਦ ਕਾਰਜ਼ ਦੇ ਸਮੇਂ ਗ੍ਰੰਥੀ ਸਿੰਘ ਨੂੰ ਇਹ ਆਖਦੇ
ਹਨ ਕਿ ਭਾਈ ਸਾਹਿਬ ਜਲਦੀ ਕਰੋ ਕਿਉਂਕਿ ਬਾਅਦ ਵਿਚ ਸਭਿਆਚਾਰ ਦੇ ਨਾਮ ਹੇਠ ਗੰਦ ਪਾਉਣ ਵਾਲੀਆ
ˆ ਆਰਕੈਸਟਰਾ ਬੁੱਕ ਕੀਤਆˆ ਹੁੰਦੀਆˆ ਹਨ।
ਬੇਸ਼ੱਕ ਸਿੱਖ ਰਹਿਤ ਮਰਿਆਦਾ ਵਿਚ ਲਿਖਿਆ ਵੀ ਹੋਇਆ ਹੈ ਕਿ ਵੇਸ਼ਵਾ ਦਾ ਨਾਚ ਨਹੀ ਕਰਵਾਉਣਾ। ਪਰ ਫਿਰ
ਵੀ ਲੋਕ ਗੁਰੂ ਨਾਨਕ ਦੀ ਸਿੱਖੀ ਦੀਆ
ˆ ਧੱਜੀਆˆ ਓਡਾਉਣ ਤੋਂ ਜਰਾ ਵੀ ਗੁਰੇਜ਼ ਨਹੀˆ ਕਰਦੇ। ਪਰ ਇਸ ਗੁਰਸਿਖ
ਜੋੜੇ ਨੇ ਪੂਰਨ ਗੁਰਮਤ ਅਨੁਸਾਰ ਹੀ ਅਨੰਦ ਕਾਰਜ਼ ਕਰਵਾਇਆ ਹੈ। ਕਰੀਬ
4 ਘੰਟੇ ਗੁਰਮਤ ਸਮਾਗਮ ਹੋਏ।
ਬਾਅਦ ਵਿਚ ਗੁਰਮਤ ਕਾਲਜ਼ ਮਸਤੂਆਨਾ ਸਾਹਿਬ ਦੇ ਵਿਦਿਆਰਥੀਆ
ˆ ਨੇ ਖਾਲਸਾਈ ਖੇਡ ਗਤਕਾ ਦੇ ਨਾਲ ਸੰਗਤਾˆ ਦਾ ਮਨੋਰੰਜਨ  ਕੀਤਾ! ਇਸ ਅਨੰਦ ਕਾਰਜ਼ ਦੀ ਇਕ ਹੋਰ ਖਾਸੀਅਤ ਇਹ ਸੀ ਕਿ ਇਹ ਅਨੰਦ ਕਾਰਜ਼ ਲੋਕਾˆ ਵਲੋਂ
ਮਾੜੇ ਮੰਨੇ ਜਾ
ˆਦੇ ਸ਼ਰਾਧਾˆ ਦੇ ਦਿਨਾਂ ਵਿਚ ਹੋਏ ਹਨ। ਕਿਉਂਕਿ ਇਹਨਾਂ ਗੁਰਸਿੱਖਾˆ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਲਾਹੀ ਬਚਨ ..
...ਥਿਤੀ ਵਾਰ ਸੇਵਹਿ ਮੁਗਧ ਗਵਾਰ॥   (੮੪੩) 
ਨੂੰ ਚੰਗੀ ਤਰ੍ਹਾˆ ਸਮਝਿਆ ਅਤੇ ਮੰਨਿਆ ਹੈ ਅਤੇ ਸਿਖ ਧਰਮ ਵਿਚ ਵੀ ਆ ਚੁੱਕੀ ਵਿਪ੍ਰਬਾਦੀ ਸੋਚ ਨੂ ਧਿਰਕਾਰਿਆ ਹੈ। ਵੈਸੇ ਵੀ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਤਾˆ ਸਾਨੂੰ ਪਤਾ ਲਗਦਾ ਹੈ ਕਿ ਇਹ ਥਿਤਾˆ  ਵਾਰ ਦੇ ਚੱਕਰਾˆ ’ਚ ਪਾਉਣ ਵਾਲੇ ਲੋਕਾਂ ਕੋਲ ਕੁਝ ਵੀ ਨਹੀ ਹੁੰਦਾ ਕਿਉਂਕਿ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਹਨ ...
... ਗਣ ਗਣ ਜੋਤਕ ਕਾˆਡੀ ਕੀਨੀ ਪੜੈ ਸੁਨਾਵੈ ਤਤ ਨਾ ਚੀਨੀ ॥ (੯੦੪)
ਸੋ ਮੁਕਦੀ ਗਲ ਇਹ ਹੈ ਕਿ ਇਹ ਅਨੰਦ ਕਾਰਜ਼ ਵਿਪ੍ਰਬਾਦੀ ਸੋਚ ਤੇ ਸ਼ਰਾਧਾˆ ਦੇ ਵਹਿਮ ਦੇ ਮੂੰਹ ਤੇ ਕਰਾਰੀ ਚੋਟ ਹੈ। ਇਹ ਅਨੰਦ ਕਾਰਜ ਕਿਸੇ ਪੈਲਸ ਦੀ ਥਾˆ ਪਿੰਡ 41 ਆਰ ਬੀ ਜਿਲ੍ਹਾ ਗੰਗਾਨਗਰ ਰਾਜਸਥਾਨ ਵਿਖੇ ਗੁਰਮਤ ਸੇਵਾ ਲਹਿਰ ਭਾਈ ਬਖਤੌਰ ਦੇ ਮੈਂਬਰਾˆ ਦੁਆਰਾ ਚਲਾਈ ਜਾ ਰਹੀ ਗੁਰੂ ਪ੍ਰਭ ਆਸਰਾ ਸੰਸਥਾ ਜਿਥੇ ਲਾਵਾਰਿਸ, ਬੇਸਹਾਰਾ, ਲਾਚਾਰ ਲੋਕਾˆ ਦੀ ਸੇਵਾ ਸੰਭਾਲ ਕੀਤੀ ਜਾˆਦੀ ਹੈ ਵਿਚ ਹੋਇਆ। ਇਸ ਸਮਾਗਮ ਵਿਚ ਭਾਈ ਹਰਜਿੰਦਰ ਸਿੰਘ ਮਾਝੀ
ਨੇ ਸੰਗਤਾˆ ਨੂ ਗੁਰਮਤ ਵਿਚਾਰ ਸੁਨਾ ਕੇ ਨਿਹਾਲ ਕੀਤਾ ਅਤੇ ਇਸ ਸਮਾਗਮ ਤੋਂ ਪ੍ਰੇਰਨਾ ਲੈਣ ਲਈ ਕਿਹਾ। ਭਾਈ ਗੁਰਬਿੰਦਰ ਸਿੰਘ ਲੋਹਕੇ ਨੇ ਅਨੰਦ ਕਾਰਜ਼ ਕਰਵਾਏ। ਉਪ੍ਰੰਤ ਦਾਸ ਨੇ ਵੀ ਗੁਰਬਾਣੀ ਦੀ ਸਾˆਝ ਸੰਗਤਾˆ ਨਾਲ ਪਾਈ।

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.